JALANDHAR WEATHER

ਪ੍ਰਧਾਨ ਮੰਤਰੀ ਨੂੰ ਕਰਨਾ ਚਾਹੀਦੈ ਬਜ਼ੁਰਗਾਂ ਦਾ ਸਨਮਾਨ- ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 20 ਸਤੰਬਰ- ਪ੍ਰਿਅੰਕਾ ਗਾਂਧੀ ਨੇ ਜੇ.ਪੀ. ਨੱਢਾ ਵਲੋਂ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੂੰ ਭੇਜੇ ਪੱਤਰ ਦੀ ਆਲੋਚਨਾ ਕੀਤੀ ਹੈ। ਟਵੀਟ ਕਰ ਪ੍ਰਿਅੰਕਾ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਬਜ਼ੁਰਗਾਂ ਦਾ ਸਨਮਾਨ ਕਰਨ ’ਚ ਵਿਸ਼ਵਾਸ ਹੁੰਦਾ ਤਾਂ ਉਹ ਖੁਦ ਚਿੱਠੀ ਦਾ ਜਵਾਬ ਦਿੰਦੇ। ਇਸ ਦੀ ਬਜਾਏ ਉਨ੍ਹਾਂ ਨੇ ਜੇ.ਪੀ. ਨੱਢਾ ਵਲੋਂ ਪੱਤਰ ਭੇਜ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਆਖ਼ਰ ਇਕ 82 ਸਾਲ ਦੇ ਬਜ਼ੁਰਗ ਆਗੂ ਦਾ ਨਿਰਾਦਰ ਕਰਨ ਦੀ ਕੀ ਲੋੜ ਸੀ? ਇਸ ਚਿੱਠੀ ਦਾ ਵਿਵਾਦ 17 ਸਤੰਬਰ ਨੂੰ ਸ਼ੁਰੂ ਹੋਇਆ ਸੀ। ਜਦੋਂ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾ ਰਾਹੁਲ ਗਾਂਧੀ ਲਈ ਲਗਾਤਾਰ ਇਤਰਾਜ਼ਯੋਗ ਅਤੇ ਹਿੰਸਕ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਅਜਿਹੇ ਲੀਡਰਾਂ ਤੇ ਲਗਾਮ ਲਗਾਓ। ਇਕ ਦਿਨ ਬਾਅਦ ਜੇ.ਪੀ. ਨੱਢਾ ਨੇ ਵੀ ਪੱਤਰ ਲਿਖ ਕੇ ਜਵਾਬ ਦਿੱਤਾ। ਉਨ੍ਹਾਂ ਲਿਖਿਆ ਕਿ ਇਕ ਅਜਿਹਾ ਵਿਅਕਤੀ ਜਿਸ ਦਾ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਸਮੁੱਚੇ ਓ.ਬੀ.ਸੀ. ਭਾਈਚਾਰੇ ਨੂੰ ਚੋਰ ਕਹਿ ਕੇ ਦੁਰਵਿਵਹਾਰ ਕਰਨ ਦਾ ਇਤਿਹਾਸ ਹੈ। ਕਿਸ ਮਜ਼ਬੂਰੀ ਵਿਚ ਤੁਸੀਂ ਰਾਹੁਲ ਗਾਂਧੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ