ਦਾਣਾ ਮੰਡੀ ਭੁਲੱਥ ਵਿਖੇ ਝੋਨੇ ਦੀ ਆਮਦ ਸ਼ੁਰੂ
ਭੁਲੱਥ (ਕਪੂਰਥਲਾ), 1 ਅਕਤੂਬਰ (ਮਨਜੀਤ ਸਿੰਘ ਰਤਨ)- ਦਾਣਾ ਮੰਡੀ ਭੁਲੱਥ ਵਿਖੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਮਾਰਕੀਟ ਕਮੇਟੀ ਨੇ ਦੱਸਿਆ ਕਿ ਸਾਰੀਆਂ ਮੰਡੀਆਂ ਵਿਚ ਸਫਾਈ, ਛਾਂ, ਬਿਜਲੀ, ਪਾਣੀ ਅਤੇ ਹੋਰ ਪ੍ਰਬੰਧ ਕਰ ਲਏ ਗਏ ਹਨ ਅਤੇ ਮੁੱਖ ਦਾਣਾ ਮੰਡੀ ਭੁਲੱਥ ਦੇ ਐਂਟਰੀ ਗੇਟ ’ਤੇ ਮੁਆਇਸਚਰ ਚੈੱਕ ਪੁਆਂਇਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਜਨ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।