ਜ਼ਿਲ੍ਹੇ ਦੇ 5 ਬਲਾਕਾਂ 'ਚ ਸਰਪੰਚੀ ਲਈ 199 ਤੇ ਪੰਚੀ ਲਈ 578 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ
ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਤੀਜੇ ਦਿਨ ਜ਼ਿਲ੍ਹੇ ਦੇ 5 ਬਲਾਕਾਂ ਵਿਚੋਂ ਸਰਪੰਚੀ ਲਈ 199 ਤੇ ਪੰਚੀ ਲਈ 578 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਤੇ ਹੁਣ ਤੱਕ ਸਰਪੰਚੀ ਲਈ 222 ਤੇ ਪੰਚੀ ਲਈ 635 ਉਮੀਦਵਾਰ ਨਾਮਜ਼ਦਗੀ ਪਰਚੇ ਦਾਖਲ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਅੱਜ ਢਿਲਵਾਂ ਬਲਾਕ ਵਿਚ ਸਰਪੰਚੀ ਲਈ 22, ਪੰਚੀ ਲਈ 59, ਕਪੂਰਥਲਾ ਬਲਾਕ ਵਿਚ ਸਰਪੰਚੀ ਲਈ 47, ਪੰਚੀ ਲਈ 114, ਨਡਾਲਾ ਬਲਾਕ ਵਿਚ ਸਰਪੰਚੀ ਲਈ 31 ਤੇ ਪੰਚੀ ਲਈ 117, ਫਗਵਾੜਾ ਬਲਾਕ ਵਿਚ ਸਰਪੰਚੀ ਲਈ 57 ਤੇ ਪੰਚੀ ਲਈ 157, ਸੁਲਤਾਨਪੁਰ ਲੋਧੀ ਬਲਾਕ ਵਿਚ ਸਰਪੰਚੀ ਲਈ 42 ਤੇ ਪੰਚੀ ਲਈ 131 ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪਰਚੇ ਭਰੇ ਹਨ।