ਜਸਵਿੰਦਰ ਕੌਰ ਢਿੱਲੋਂ ਪਿੰਡੀ ਢਿੱਲਵਾਂ ਦੇ ਸਰਬਸੰਮਤੀ ਨਾਲ ਬਣੇ ਸਰਪੰਚ
ਲੌਂਗੋਵਾਲ, 1 ਅਕਤੂਬਰ (ਵਿਨੋਦ, ਖੰਨਾ)-ਲੌਂਗੋਵਾਲ ਇਲਾਕੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਹੇ ਸਰਬਸੰਮਤੀਆਂ ਦੇ ਦੌਰ ਦੌਰਾਨ ਇਲਾਕਾ ਆਗੂ ਬਲਵਿੰਦਰ ਸਿੰਘ ਦੇ ਉੱਦਮ ਸਦਕਾ ਅੱਜ ਇਕ ਹੋਰ ਪੰਚਾਇਤ ਪਿੰਡੀ ਢਿੱਲਵਾਂ ਲਈ ਵੀ ਜਸਵਿੰਦਰ ਕੌਰ ਢਿੱਲੋਂ ਪਤਨੀ ਜਗਸੀਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਜਦਕਿ ਨਿਸ਼ਾਨ ਸਿੰਘ, ਰੋਹੀ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਕੌਰ ਅਤੇ ਗੁਰਜੀਤ ਕੌਰ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਇਲਾਕਾ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਸਰਪੰਚ ਜਸਵਿੰਦਰ ਕੌਰ ਢਿੱਲੋਂ ਅਤੇ ਮੈਂਬਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਲੌਂਗੋਵਾਲ ਇਲਾਕੇ ਵਿਚ ਹੋ ਰਹੀਆਂ ਸਰਬਸੰਮਤੀਆਂ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਹੈ।