ਮਨਜੀਤ ਕੌਰ ਪਿੰਡੀ ਵਡਿਆਣੀ ਦੇ ਸਰਬਸੰਮਤੀ ਨਾਲ ਸਰਪੰਚ ਬਣੇ
ਲੌਂਗੋਵਾਲ, 1 ਅਕਤੂਬਰ (ਵਿਨੋਦ)-ਇਲਾਕਾ ਆਗੂ ਬਲਵਿੰਦਰ ਸਿੰਘ ਢਿੱਲੋਂ ਦੇ ਉੱਦਮ ਸਦਕਾ ਲੌਂਗੋਵਾਲ ਨੇੜਲੇ ਪਿੰਡਾਂ ਵਿਚ ਸਰਬਸੰਮਤੀ ਦੇ ਦੌਰ ਲਗਾਤਾਰ ਜਾਰੀ ਹਨ। ਅੱਜ ਪਿੰਡੀ ਵਡਿਆਣੀ ਦੇ ਨਿਵਾਸੀਆਂ ਨੇ ਏਕੇ ਦਾ ਸਬੂਤ ਦਿੰਦਿਆਂ ਮਨਜੀਤ ਕੌਰ ਪਤਨੀ ਨਿਹਾਲ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਇਸ ਤੋਂ ਇਲਾਵਾ ਜਗਦੀਪ ਸਿੰਘ, ਬੇਅੰਤ ਸਿੰਘ, ਰਾਏ ਸਿੰਘ, ਜਸਪਾਲ ਕੌਰ ਅਤੇ ਮਨਦੀਪ ਕੌਰ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ। ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਸਰਬਸੰਮਤੀ ਨਾਲ ਬਣੇ ਸਰਪੰਚ ਅਤੇ ਮੈਂਬਰਾਂ ਦਾ ਸਨਮਾਨ ਕੀਤਾ।