ਦਿਆਲਪੁਰ 'ਚ ਸਰਬਸੰਮਤੀ ਨਾਲ ਹੋਈ ਗ੍ਰਾਮ ਪੰਚਾਇਤ ਦੀ ਚੋਣ
ਕਰਤਾਰਪੁਰ, 1 ਅਕਤੂਬਰ (ਭਜਨ ਸਿੰਘ)-ਜਲੰਧਰ ਪੱਛਮੀ ਬਲਾਕ ਦੇ ਵੱਡੇ ਪਿੰਡ ਦਿਆਲਪੁਰ ਵਿਚ ਅੱਜ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਆਉਣ ਵਾਲੇ 5 ਸਾਲਾਂ ਲਈ ਪਿੰਡ ਦੀ ਸਮੁੱਚੀ ਪੰਚਾਇਤ ਦੀ ਮਿਲ-ਬੈਠ ਕੇ ਚੋਣ ਕਰ ਲਈ ਗਈ, ਜਿਸ ਵਿਚ ਪਿੰਡ ਦੇ ਮੌਜੂਦਾ ਸਰਪੰਚ ਰਹੇ ਨੰਬਰਦਾਰ ਹਰਜਿੰਦਰ ਸਿੰਘ ਰਾਜਾ ਸਰਬਸੰਮਤੀ ਨਾਲ ਤੀਸਰੀ ਵਾਰ ਪਿੰਡ ਦੇ ਸਰਪੰਚ ਚੁਣੇ ਗਏ। ਮੈਂਬਰ ਪੰਚਾਇਤ ਲਈ ਮਨਜੀਤ ਕੌਰ, ਕਸ਼ਮੀਰੀ ਲਾਲ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਸੇਵਾ ਸਿੰਘ ਧੂਪੜ, ਪਰਮਜੀਤ ਸਿੰਘ ਖੱਖ, ਸਾਧਨਾ ਸੇਠ, ਇੰਦਰਜੀਤ ਕੌਰ ਧੂਪੜ ਤੇ ਲਖਵਿੰਦਰ ਕੌਰ ਖੱਖ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ।