ਜੰਮੂ-ਕਸ਼ਮੀਰ ਵਿਚ 58 ਫੀਸਦੀ ਵੋਟਿੰਗ , 8 ਅਕਤੂਬਰ ਨੂੰ ਗਿਣਤੀ
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਚੋਣ ਕਮਿਸ਼ਨ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸੱਤ ਜ਼ਿਲ੍ਹਿਆਂ 'ਚ ਮੰਗਲਵਾਰ ਨੂੰ ਤੀਸਰੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈ, ਜਿਸ 'ਚ ਸ਼ਾਮ 7 ਵਜੇ ਤੱਕ 65.58 ਫ਼ੀਸਦੀ ਰਿਕਾਰਡ ਮਤਦਾਨ ਹੋਇਆ । ਇਸ ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 8 ਅਕਤੂਬਰ ਨੂੰ ਨਤੀਜੇ ਆਉਣ ਦੇ ਨਾਲ ਹੀ ਪੋਲਿੰਗ ਖ਼ਤਮ ਹੋ ਗਈ ਹੈ।ਚੋਣ ਕਮਿਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਊਧਮਪੁਰ ਵਿਚ ਸਭ ਤੋਂ ਵੱਧ 72.91, ਸਾਂਬਾ 72.41 ਪ੍ਰਤੀਸ਼ਤ, ਕਠੂਆ 70.53 ਪ੍ਰਤੀਸ਼ਤ, ਜੰਮੂ 66.79 ਪ੍ਰਤੀਸ਼ਤ, ਬਾਂਦੀਪੋਰਾ 64.85 ਪ੍ਰਤੀਸ਼ਤ, ਕੁਪਵਾੜਾ 62. 76 ਪ੍ਰਤੀਸ਼ਤ ਅਤੇ ਬਾਰੂਲਾ 62.76 ਪ੍ਰਤੀਸ਼ਤ।