ਰਾਹੁਲ ਗਾਂਧੀ ਦੇਸ਼ ਦੇ ਦੁਸ਼ਮਣਾਂ ਦਾ ਕਰਦੇ ਹਨ ਸਮਰਥਨ - ਰਵਨੀਤ ਸਿੰਘ ਬਿੱਟੂ
ਭਾਗਲਪੁਰ (ਬਿਹਾਰ), 15 ਸਤੰਬਰ-ਲੋਕ ਸਭਾ ਹਲਕਾ ਰਾਹੁਲ ਗਾਂਧੀ ਦੇ ਤਾਜ਼ਾ ਬਿਆਨਾਂ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹਨ, ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਬਾਹਰ ਬਿਤਾਇਆ ਹੈ। ਉਹ ਆਪਣੇ ਦੇਸ਼ ਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਕਿਉਂਕਿ ਉਹ ਵਿਦੇਸ਼ ਜਾ ਕੇ ਰਹਿੰਦੇ ਹਨ। ਜਿਹੜੇ ਲੋਕ ਮੋਸਟ ਵਾਂਟੇਡ ਹਨ, ਵੱਖਵਾਦੀ, ਬੰਬ, ਬੰਦੂਕ ਅਤੇ ਗੋਲੇ ਬਣਾਉਣ ਦੇ ਮਾਹਿਰ ਹਨ, ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਹੈ ਜੋ ਦੇਸ਼ ਦੇ ਦੁਸ਼ਮਣ ਹਨ। ਉਹ ਰਾਹੁਲ ਗਾਂਧੀ ਦੇ ਸਮਰਥਨ 'ਚ ਹਨ। ਜੇਕਰ ਦੇਸ਼ ਦੇ ਨੰਬਰ ਇਕ ਅੱਤਵਾਦੀ ਅਤੇ ਸਭ ਤੋਂ ਵੱਡੇ ਦੁਸ਼ਮਣ ਨੂੰ ਫੜ੍ਹਨ ਦਾ ਐਵਾਰਡ ਹੋਣਾ ਚਾਹੀਦਾ ਹੈ ਤਾਂ ਰਾਹੁਲ ਗਾਂਧੀ 'ਤੇ ਹੋਣਾ ਚਾਹੀਦਾ ਹੈ।