ਦੋ ਨਾਬਾਲਗਾਂ ਵਲੋਂ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ, 3 ਅਕਤੂਬਰ- ਦਿੱਲੀ ਦੇ ਕਾਲਿੰਦੀ ਕੁੰਜ ਦੇ ਜੈਤਪੁਰ ਇਲਾਕੇ ਦੇ ਨੀਮਾ ਹਸਪਤਾਲ ’ਚ 55 ਸਾਲਾ ਡਾਕਟਰ ਦੀ ਦੋ ਨਾਬਾਲਗਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਯੂਨਾਨੀ ਡਾਕਟਰ ਜਾਵੇਦ ਅਖ਼ਤਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸਟਾਫ਼ ਅਨੁਸਾਰ ਦੋਵਾਂ ਮੁਲਜ਼ਮਾਂ ਦੀ ਉਮਰ 16 ਤੋਂ 17 ਸਾਲ ਦਰਮਿਆਨ ਸੀ। ਇਕ ਦੋਸ਼ੀ ਦਾ 1 ਅਕਤੂਬਰ ਨੂੰ ਪੈਰ ਦੇ ਅੰਗੂਠੇ ’ਤੇ ਲੱਗੀ ਸੱਟ ਦਾ ਇਲਾਜ ਕੀਤਾ ਗਿਆ ਸੀ। ਉਹ ਬੁੱਧਵਾਰ ਦੇਰ ਰਾਤ ਇਕ ਲੜਕੇ ਨੂੰ ਲੈ ਕੇ ਹਸਪਤਾਲ ਪਹੁੰਚਿਆ ਸੀ।