JALANDHAR WEATHER

ਅਸੀਂ ਕਦੇ ਵੀ ਹਾਰਦੇ ਨਹੀਂ ਹਾਂ, ਹਮੇਸ਼ਾ ਸਿੱਖਦੇ ਹਾਂ- ਮਨਸੁੱਖ ਮਾਂਡਵੀਆ

ਨਵੀਂ ਦਿੱਲੀ, 7 ਸਤੰਬਰ- ਪੈਰਿਸ ਪੈਰਾ ਉਲੰਪਿਕ ਵਿਚ ਭਾਰਤ ਦੇ ਪ੍ਰਦਰਸ਼ਨ ਬਾਰੇ ਕੇਂਦਰੀ ਖੇਡ ਮੰਤਰੀ, ਮਨਸੁਖ ਮਾਂਡਵੀਆ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪੈਰਿਸ ਪੈਰਾ ਉਲੰਪਿਕ ਖ਼ਿਡਾਰੀਆਂ ਨੇ 6 ਗੋਲਡ, 9 ਸਿਲਵਰ ਅਤੇ 12 ਕਾਂਸੀ ਦੇ ਤਗਮੇ ਜਿੱਤੇ ਹਨ, ਅਤੇ ਸਾਡੇ ਤਗਮਿਆਂ ਦੀ ਗਿਣਤੀ 27 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੀਆਂ ਖੇਡਾਂ ਵਿਚ ਹੋਰ ਤਗਮਿਆਂ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਟੋਕੀਓ ਪੈਰਾਲ ਉਲੰਪਿਕ ਵਿਚ ਅਸੀਂ 19 ਤਗਮੇ ਜਿੱਤੇ ਸਨ ਅਤੇ ਇਸ ਵਾਰ ਸਾਡੇ ਤਗਮਿਆਂ ਦੀ ਗਿਣਤੀ 27 ਹੋ ਗਈ ਹੈ। ਸਾਡੇ ਪੈਰਾਲੰਪੀਅਨ ਖ਼ਿਡਾਰੀਆਂ ਦਾ ਮਨੋਬਲ ਅਤੇ ਦੇਸ਼ ਵਿਚ ਉਤਸ਼ਾਹ ਅੱਜ ਸਭ ਤੋਂ ਉੱਚਾ ਹੈ ਤੇ ਮੈਂ ਤਗਮੇ ਜਿੱਤਣ ਵਾਲੇ ਸਾਰੇ ਖ਼ਿਡਾਰੀਆਂ ਨੂੰ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪੈਰਾਲੰਪੀਅਨ ਜਿੱਤ ਨਹੀਂ ਸਕਦੇ ਹਨ, ਉਨ੍ਹਾਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਕਦੀ ਵੀ ਹਾਰਦੇ ਨਹੀਂ ਹਾਂ, ਅਸੀਂ ਜਾਂ ਤਾਂ ਜਿੱਤਦੇ ਹਾਂ ਜਾਂ ਫਿਰ ਸਿੱਖਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ