ਅਸੀਂ ਅਸਾਮ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇਜ਼- ਮੁੱਖ ਮੰਤਰੀ
ਦਿਸਪੁਰ, 7 ਸਤੰਬਰ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕਰ ਕਿਹਾ ਕਿ ਅਸੀਂ ਅਸਾਮ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ ਹਾਂ। ਰਾਜ ਸਰਕਾਰ ਕਈ ਕਾਰਵਾਈਆਂ ਸ਼ੁਰੂ ਕਰ ਰਹੀ ਹੈ, ਜਿਸ ਵਿਚ ਨਿਗਰਾਨੀ ਵਧਾਉਣਾ, ਕੇਂਦਰੀ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ, ਬਲ ਦੀ ਵਾਧੂ ਤਾਇਨਾਤੀ ਸ਼ਾਮਿਲ ਹੈ।