JALANDHAR WEATHER

ਚੋਰੀ ਕਰਨ ਆਏ ਵਿਅਕਤੀ ਦੀ ਹੱਥੋਪਾਈ ਦੌਰਾਨ ਮੌਤ

 ਰਾਮਾਂ ਮੰਡੀ, 8 ਸਤੰਬਰ (ਤਰਸੇਮ ਸਿੰਗਲਾ) - ਬੀਤੀ ਅੱਧੀ ਰਾਤ ਨੂੰ ਨੇੜਲੇ ਪਿੰਡ ਬੰਗੀ ਨਿਹਾਲ ਦੀ ਸੁਖਲੱਧੀ ਵਾਲੀ ਢਾਣੀ ਵਿਖੇ ਇਕ ਗਰੀਬ ਮਜ਼ਦੂਰ ਦੇ ਘਰ ਵਿਚ ਚੋਰੀ ਕਰਨ ਲਈ ਦਾਖ਼ਲ ਹੋਏ ਵਿਅਕਤੀ ਦੀ ਹੱਥੋਪਾਈ ਦੌਰਾਨ ਮੌਤ ਹੋ ਗਈ। ਘਰ ਦੀ ਮੁਖੀ ਪੀੜਤ ਮਹਿਲਾ ਪਰਵੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਵਿਚ ਸੁੱਤੇ ਪਏ ਸਨ, ਤਾਂ ਇਕ ਵਿਅਕਤੀ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੋ ਗਿਆ, ਜਿਸ ਨੇ ਇਕ ਗੈਸ ਸਿਲੰਡਰ ਚੋਰੀ ਕਰਨ ਤੋਂ ਬਾਅਦ ਕਮਰੇ ਵਿਚ ਲੱਗੀ ਐਲ.ਸੀ.ਡੀ. ਵੀ ਚੋਰੀ ਕਰਨ ਲਈ ਕੰਧ ਤੋਂ ਹੇਠਾਂ ਉਤਾਰ ਲਈ। ਇਸ ਦਾ ਖੜਕਾ ਸੁਣ ਕੇ ਉਸ ਦੇ ਲੜਕੇ ਸਰਦਾਰਾ ਸਿੰਘ ਦੀ ਜਾਗ ਖੁੱਲ੍ਹ ਗਈ, ਜਦੋਂ ਉਸ ਦਾ ਲੜਕਾ ਖੜਾ ਹੋਣ ਲੱਗਿਆ ਤਾਂ ਉਕਤ ਵਿਅਕਤੀ ਨੇ ਉਸ ਉੱਪਰ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਆਪਸ ਵਿਚ ਹੋਈ ਹੱਥੋਪਾਈ ਦੌਰਾਨ ਚੋਰੀ ਕਰਨ ਆਏ ਵਿਅਕਤੀ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦੇ ਨਾਲ ਦੋ ਹੋਰ ਸਾਥੀ ਵੀ ਹਨ, ਜੋ ਬਾਹਰ ਖੜ੍ਹੇ ਸਨ, ਉਹ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਵਿਨੀਤ ਸਿੰਗਲਾ ਤਲਵੰਡੀ ਸਾਬੋ, ਰਾਮਾਂ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਸੰਧੂ ਨਾਲ ਮੌਕੇ 'ਤੇ ਪਹੁੰਚੇ। ਲਾਸ਼ ਕਬਜ਼ੇ ਵਿਚ ਲੈਕੇ ਪੁਲਿਸ ਪੀੜਤ ਪਰਿਵਾਰ ਦੇ ਸਰਦਾਰਾ ਸਿੰਘ ਅਤੇ ਉਸ ਦੀ ਪਤਨੀ ਨੂੰ ਪੁੱਛਗਿੱਛ ਲਈ ਆਪਣੇ ਨਾਲ ਥਾਣੇ ਲੈ ਗਈ ਹੈ। ਪੁਲਿਸ ਵਲੋਂ ਫੋਰੈਸਿਕ ਟੀਮ ਵੀ ਬੁਲਾਈ ਗਈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦਾ ਨਾਮ ਹਰਦੁਆਰੀ ਸਿੰਘ ਵਾਸੀ ਪਿੰਡ ਰਾਮਾਂ ਦੱਸਿਆ ਗਿਆ ਹੈ। ਖ਼ਬਰ ਭੇਜੇ ਜਾਣ ਤੱਕ ਪੁਲਿਸ ਵਲੋਂ ਮਾਮਲੇ ਦੀ ਜਾਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ