ਬਿਜਲੀ ਮੁਲਾਜ਼ਮ ਤਿੰਨ ਦਿਨਾਂ ਲਈ ਛੁੱਟੀ ’ਤੇ ਗਏ
ਬਲਾਚੌਰ, 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਨ੍ਹਾਂ ਨੂੰ ਬਿਜਲੀ ਨਿਗਮ ਦੇ ਪ੍ਰਬੰਧਕਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ, ਨੂੰ ਲੈ ਕੇ ਸਮੁੱਚੇ ਪੰਜਾਬ ਵਾਂਗ ਬਲਾਚੌਰ ਦੇ ਸਮੂਹ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ’ਤੇ ਚੱਲੇ ਗਏ। ਇਸ ਮੌਕੇ ਅਮਰੀਕ ਸਿੰਘ ਜਾਡਲੀ ਅਮਰੀਕ ਸਿੰਘ, ਪੈਨਸ਼ਨਰਜ਼ ਆਗੂ ਜਗਦੀਸ਼ ਲਾਲ, ਕੁਲਵਿੰਦਰ ਸਿੰਘ, ਨਰਿੰਦਰ ਕੌਲਗੜ੍ਹ ਨੇ ਕਿਹਾ ਕਿ ਬਿਜਲੀ ਨਿਗਮ ਦੇ ਪ੍ਰਬੰਧਕ ਤੇ ਪੰਜਾਬ ਸਰਕਾਰ ਜਾਣ-ਬੁਝ ਕੇ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਤੇ ਹਿੱਤਾ ਨਾਲ ਖਿਲਵਾੜ ਕਰ ਰਹੀ ਹੈ।