ਜ਼ਿਲ੍ਹਾ ਫਿਰੋਜ਼ਪੁਰ ਦੇ ਡੀ. ਸੀ. ਰਾਜੇਸ਼ ਧੀਮਾਨ ਦਾ ਤਬਾਦਲਾ, ਆਈ. ਏ. ਐੱਸ. ਮੈਡਮ ਦੀਪਸ਼ਿਖਾ ਸ਼ਰਮਾ ਲੱਗੇ ਨਵੇਂ ਡੀ.ਸੀ.
ਫਿਰੋਜ਼ਪੁਰ, 12 ਸਤੰਬਰ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਸੂਬੇ ਅੰਦਰ 38 ਆਈ. ਏ. ਐੱਸ. ਤੇ ਇਕ ਪੀ. ਸੀ. ਐੱਸ. ਅਧਿਕਾਰੀ ਦੇ ਤਬਾਦਲੇ ਹੋਣ ਨਾਲ ਵੱਡੀ ਹਿਲਜੁਲ ਹੋਈ ਹੈl ਇਸਦੇ ਨਾਲ ਜ਼ਿਲ੍ਹਾ ਫਿਰੋਜ਼ਪਰ ਦੇ ਮੌਜੂਦਾ ਡੀ. ਸੀ. ਰਾਜੇਸ਼ ਧੀਮਾਨ ਦਾ ਵੀ ਤਬਾਦਲਾ ਹੋ ਗਿਆ ਹੈ ਜਿਨ੍ਹਾਂ ਦੀ ਥਾਂ ਉਤੇ ਆਈ. ਏ. ਐੱਸ. ਮੈਡਮ ਦੀਪਸ਼ਿਖਾ ਸ਼ਰਮਾ ਨੂੰ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈl