ਆਈ.ਏ.ਐਸ. ਅਦਿੱਤਿਆ ਸੰਭਾਲਣਗੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦਾ ਕਾਰਜਭਾਰ
ਲੁਧਿਆਣਾ, 12 ਸਤੰਬਰ (ਜਗਮੀਤ ਸਿੰਘ)-ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੌਰਾਨ ਹੀ ਨਗਰ ਨਿਗਮ ਲੁਧਿਆਣਾ ਨੂੰ ਵੀ ਨਵਾਂ ਕਮਿਸ਼ਨਰ ਮਿਲਿਆ ਹੈ, ਜਦਕਿ ਬਤੌਰ ਨਗਰ ਨਿਗਮ ਸੇਵਾਵਾਂ ਨਿਭਾਅ ਰਹੇ ਆਈ.ਏ.ਐਸ. ਸੰਦੀਪ ਰਿਸ਼ੀ ਨੂੰ ਸੰਗਰੂਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ 2016 ਬੈਚ ਦੇ ਆਈ.ਏ.ਐਸ. ਅਦਿੱਤਿਆ ਡਚਲਵਾਲ ਨੂੰ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।