ਝਾਰਖੰਡ : ਲਾਤੇਹਾਰ ਜ਼ਿਲ੍ਹੇ 'ਚ 3 ਨਕਸਲੀ ਗ੍ਰਿਫਤਾਰ
ਲਾਤੇਹਾਰ (ਝਾਰਖੰਡ), 16 ਸਤੰਬਰ-ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਪੁਲਿਸ ਨੇ ਤਿੰਨ ਨਕਸਲੀ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਤਿੰਨੋਂ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀ.ਐੱਲ.ਐੱਫ.ਆਈ.) ਨਾਲ ਜੁੜੇ ਹੋਏ ਸਨ। ਡੀ.ਐਸ.ਪੀ. ਆਸ਼ੂਤੋਸ਼ ਕੁਮਾਰ ਸਤਿਅਮ ਨੇ ਦੱਸਿਆ ਕਿ ਇਕ ਸੂਚਨਾ 'ਤੇ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ।