ਅਟਾਰੀ ਦੇ ਉਲੰਪੀਅਨ ਹਾਕੀ ਖਿਡਾਰੀ ਜੁਗਰਾਜ ਸਿੰਘ ਜੋਗਾ ਦੇ ਇਕਲੌਤੇ ਗੋਲ ਨਾਲ ਭਾਰਤ ਨੂੰ ਮਿਲੀ ਜਿੱਤ
ਅਟਾਰੀ, ਅੰਮ੍ਰਿਤਸਰ 17 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਚੀਨ ਵਿਖੇ ਖੇਡੇ ਗਏ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਮੁਕਾਬਲੇ ਵਿਚ ਅਟਾਰੀ ਅੰਮ੍ਰਿਤਸਰ ਦੇ ਜੰਮਪਲ ਜੁਗਰਾਜ ਸਿੰਘ ਜੋਗਾ ਹਾਕੀ ਉਲੰਪੀਅਨ ਖਿਡਾਰੀ ਨੇ ਚਲਦੇ ਮੈਚ ਦੌਰਾਨ ਇਕਲੌਤਾ ਗੋਲ ਕਰਕੇ ਭਾਰਤ ਦੀ ਹਾਕੀ ਟੀਮ ਨੂੰ ਸਫ਼ਲਤਾ ਦਿਵਾਈ ਹੈ। ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦੇ ਫਾਈਨਲ ਮੁਕਾਬਲੇ ਵਿਚ ਅੱਜ ਭਾਰਤੀ ਹਾਕੀ ਟੀਮ ਨੇ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਹਾਕੀ ਟਰਾਫੀ ਤੇ ਕਬਜ਼ਾ ਕੀਤਾ ਹੈ। ਜੁਗਰਾਜ ਸਿੰਘ ਜੋਗਾ ਵਲੋਂ ਭਾਰਤੀ ਹਾਕੀ ਟੀਮ ਨੂੰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ’ਤੇ ਕਬਜ਼ਾ ਕੀਤੇ ਜਾਣ ’ਤੇ ਜੁਗਰਾਜ ਸਿੰਘ ਜੋਗਾ ਦੇ ਘਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਹਾਕੀ ਖੇਡ ਪ੍ਰੇਮੀ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਲਈ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ।