JALANDHAR WEATHER

ਮੁੰਬਈ : ਟਰੈਕਟਰ ਹੇਠਾਂ ਆਉਣ ਕਾਰਨ 3 ਬੱਚਿਆਂ ਦੀ ਮੌਤ, 6 ਜ਼ਖਮੀ

ਮੁੰਬਈ (ਮਹਾਰਾਸ਼ਟਰ), 17 ਸਤੰਬਰ-ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਗਣੇਸ਼ ਮੂਰਤੀ ਨੂੰ ਲੈ ਕੇ ਜਾ ਰਹੀ ਇਕ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਛੇ ਲੋਕ ਜ਼ਖਮੀ ਹੋ ਗਏ। ਇਹ ਘਟਨਾ ਚਿਤੌੜ ਪਿੰਡ 'ਚ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਗਣੇਸ਼ ਵਿਸਰਜਨ ਜਲੂਸ ਸ਼ੁਰੂ ਹੋਣ ਵਾਲਾ ਸੀ, ਟਰੈਕਟਰ ਦਾ ਡਰਾਈਵਰ ਕਿਸੇ ਕਾਰਨ ਹੇਠਾਂ ਡਿੱਗ ਗਿਆ। ਉਸ ਨੇ ਦੱਸਿਆ ਕਿ ਇਕ ਹੋਰ ਵਿਅਕਤੀ, ਗਣੇਸ਼ ਮੰਡਲ ਦਾ ਮੈਂਬਰ, ਜਿਸ ਨੇ ਜਲੂਸ ਦਾ ਆਯੋਜਨ ਕੀਤਾ ਸੀ, ਡਰਾਈਵਰ ਦੀ ਸੀਟ 'ਤੇ ਚੜ੍ਹ ਗਿਆ ਅਤੇ ਗੱਡੀ ਨੂੰ ਸਟਾਰਟ ਕੀਤਾ ਪਰ ਪਹੀਏ ਤੋਂ ਕੰਟਰੋਲ ਗੁਆ ਬੈਠਾ। ਅਧਿਕਾਰੀ ਨੇ ਕਿਹਾ ਕਿ ਟਰੈਕਟਰ ਉਲਟ ਗਿਆ ਅਤੇ ਪਿੱਛੇ ਭੀੜ ਵਿਚ ਜਾ ਵੜਿਆ।
ਡਰਾਈਵਰ ਦੀ ਸੀਟ 'ਤੇ ਬੈਠਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਉਸ ਨੂੰ ਅਸਲ ਡਰਾਈਵਰ ਸਮੇਤ ਪੁਲਿਸ ਨੇ ਜਲਦੀ ਹੀ ਹਿਰਾਸਤ 'ਚ ਲੈ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ