ਪ੍ਰਧਾਨ ਮੰਤਰੀ ਨੂੰ ਜਨਤਕ ਪ੍ਰੋਗਰਾਮਾਂ ਦੌਰਾਨ ਮਿਲੇ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਅੱਜ ਤੋਂ ਸ਼ੁਰੂ
ਨਵੀਂ ਦਿੱਲੀ, 19 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਹਰ ਸਾਲ, ਮੈਂ ਜਨਤਕ ਪ੍ਰੋਗਰਾਮਾਂ ਦੌਰਾਨ ਪ੍ਰਾਪਤ ਹੋਣ ਵਾਲੇ ਵੱਖ-ਵੱਖ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਕਰਦਾ ਹਾਂ ਤੇ ਨਿਲਾਮੀ ਦੀ ਕਮਾਈ ਨਮਾਮੀ ਗੰਗੇ ਪਹਿਲਕਦਮੀ ਲਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦੀ ਨਿਲਾਮੀ ਖੁੱਲ੍ਹ ਗਈ ਹੈ।