JALANDHAR WEATHER

ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣ ਵਾਲੇ ਵਿਅਕਤੀ ਦੀ ਟਰੈਕਟਰ ਦਾ ਝਟਕਾ ਵੱਜਣ ਕਰਕੇ ਮੌਤ

ਕੋਟਲੀ ਸੂਰਤ ਮੱਲੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)- ਥਾਣਾ ਕੋਟਲੀ ਸੂਰਤ ਮਲੀ ਅਧੀਨ ਆਉਂਦੇ ਪਿੰਡ ਨਿੱਜਰਪੁਰ ’ਚ ਬੀਤੀ ਸ਼ਾਮ ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣ ਵਾਲੇ ਇਕ ਵਿਅਕਤੀ ਦੀ ਅਚਾਨਕ ਟਰੈਕਟਰ ਦਾ ਝਟਕਾ ਲੱਗਣ ਕਰ ਕੇ ਸੜਕ ਉੱਪਰ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਇਕ ਨੌਜਵਾਨ ਆਪਣੇ ਤਿੰਨ ਰਿਸ਼ਤੇਦਾਰਾਂ ਸਮੇਤ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਟਰੈਕਟਰ ਪੂਰੀ ਸਪੀਡ ਨਾਲ ਭਜਾ ਕੇ ਪਿੰਡ ਦੇ ਲਗਾਤਾਰ ਚੱਕਰ ਲਗਾ ਰਿਹਾ ਸੀ ਅਤੇ ਸਟੰਟ ਮਾਰ ਰਿਹਾ ਸੀ, ਜਿਸ ਨੂੰ ਰਸ਼ਪਾਲ ਸਿੰਘ (63) ਵਲੋਂ ਜਦੋਂ ਰੋਕ ਕੇ ਅਜਿਹਾ ਸਟੰਟ ਕਰਨ ਤੋਂ ਰੋਕਿਆ ਤਾਂ ਇਕਦਮ ਟਰੈਕਟਰ ਦਾ ਝਟਕਾ ਵੱਜਣ ਕਰ ਕੇ ਸੜਕ ਉੱਪਰ ਡਿੱਗ ਪਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ