ਆਰ.ਬੀ.ਆਈ. ਅਗਲੇ ਸਾਲ ਫਰਵਰੀ ’ਚ ਕਰ ਸਕਦਾ ਹੈ ਰੈਪੋ ਰੇਟ ’ਚ ਕਟੌਤੀ
ਨਵੀਂ ਦਿੱਲੀ, 20 ਸਤੰਬਰ - ਆਰ.ਬੀ.ਆਈ. ਰਿਸਰਚ ਦੀ ਇਕ ਰਿਪੋਰਟ ਮੁਤਾਬਿਕ ਆਰ.ਬੀ.ਆਈ. ਅਗਲੇ ਸਾਲ ਫਰਵਰੀ ’ਚ ਰੈਪੋ ਰੇਟ ’ਚ ਕਟੌਤੀ ਦਾ ਐਲਾਨ ਕਰ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲੀਆ ਯੂ.ਐੱਸ. ਫੈਡਰਲ ਰਿਜ਼ਰਵ ਵਲੋਂ 50 ਬੇਸ ਅੰਕਾਂ ਦੀ ਕਟੌਤੀ ਨੂੰ ਦੇਖਦੇ ਹੋਏ ਦੇਸ਼ ਦਾ ਕੇਂਦਰੀ ਬੈਂਕ ਵੀ ਇਸੇ ਤਰ੍ਹਾਂ ਦਾ ਕਦਮ ਚੁੱਕ ਸਕਦਾ ਹੈ, ਪਰ ਇਸ ਦੇ ਲਈ ਅਗਲੇ ਸਾਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।
ਸਤੰਬਰ ਤੇ ਅਕਤੂਬਰ ’ਚ ਮੁਦਰਾ ਪਸਾਰੇ ’ਚ ਉਮੀਦ ਮੁਤਾਬਕ ਉਛਾਲ ਦੀ ਸੰਭਾਵਨਾ ਦੇ ਬਾਵਜੂਦ, ਆਉਣ ਵਾਲੇ ਮਹੀਨਿਆਂ ’ਚ ਪਰਚੂਨ ਮਹਿੰਗਾਈ ਪੰਜ ਫ਼ੀਸਦੀ ਤੋਂ ਹੇਠਾਂ ਜਾਂ ਉਸਦੇ ਕਰੀਬ ਰਹੇਗੀ।
17 ਸਤੰਬਰ ਤੱਕ ਸਾਊਣੀ ਫਸਲ ਦੀ ਬੁਆਈ ਸਾਧਾਰਨ ਰਕਬੇ ਤੋਂ 0.1 ਫ਼ੀਸਦੀ ਜ਼ਿਆਦਾ ਤੇ ਪਿਛਲੇ ਸਾਲ ਦੇ ਮੁਕਾਬਲੇ 2.2 ਫ਼ੀਸਦੀ ਜ਼ਿਆਦਾ ਹੈ। ਖਾਸ ਤੌਰ ’ਤੇ ਝੋਨੇ ਦੀ ਬੁਆਈ ’ਚ 2.1 ਫ਼ੀਸਦੀ ਦਾ ਵਾਧਾ ਹੋਇਆ, ਜਿਹੜਾ ਪੰਜ ਸਾਲਾਂ ਦੇ ਔਸਤ ਦੇ ਮੁਕਾਬਲੇ 4.1 ਕਰੋੜ ਹੈਕਟੇਅਰ ਤੱਕ ਪਹੁੰਚ ਗਿਆ।