JALANDHAR WEATHER

ਆੜ੍ਹਤੀ ਯੂਨੀਅਨ ਭੁਲੱਥ ਵਲੋਂ ਹੜਤਾਲ ਦੇ ਚਲਦਿਆਂ ਮੰਡੀਆਂ ਵਿਚ ਝੋਨੇ ਦੀ ਸਾਫ਼ ਸਫ਼ਾਈ ਦਾ ਕੰਮ ਸ਼ੁਰੂ

ਭੁਲੱਥ, (ਕਪੂਰਥਲਾ), 4 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ’ਚ ਆੜਤੀ ਯੂਨੀਅਨ ਵਲੋਂ ਲਗਾਤਾਰ ਹੜਤਾਲ ਦੇ ਚੌਥੇ ਦਿਨ ਚਲਦਿਆਂ ਵੀ ਮੰਡੀ ਵਿਚ ਅਜੇ ਤੱਕ ਝੋਨੇ ਦੀ ਆਮਦ ਦਾ ਪੂਰੀ ਤਰ੍ਹਾਂ ਜ਼ੋਰ ਨਹੀਂ ਪੈ ਸਕਿਆ, ਕਿਉਂਕਿ ਕਿਸਾਨ ਵਰਗ ਅਜੇ ਤੱਕ ਮੰਡੀਆਂ ’ਚ ਆਪਣਾ ਝੋਨਾ ਪੂਰੀ ਤਰ੍ਹਾਂ ਨਹੀਂ ਲਿਆ ਰਿਹਾ। ਦੂਜੇ ਪਾਸੇ ਬੇਸ਼ੱਕ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਇਲਾਕੇ ਅੰਦਰ ਕਟਾਈ ਜੋਰਾਂ ’ਤੇ ਚੱਲ ਰਹੀ ਹੈ, ਲੇਕਿਨ ਅੱਜ ਜਦੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਕੁਝ ਥਾਵਾਂ ’ਤੇ ਮੰਡੀਆਂ ਵਿਚ ਲੇਬਰ ਵਲੋਂ ਝੋਨੇ ਦੀਆਂ ਢੇਰੀਆਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਆੜ੍ਹਤੀ ਯੂਨੀਅਨ ਭੁਲੱਥ ਦੇ ਪ੍ਰਧਾਨ ਜਸਵੰਤ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਲੇ ਤੱਕ ਯੂਨੀਅਨ ਵਲੋਂ ਹੜਤਾਲ ਜਾਰੀ ਹੈ, ਜਿੰਨੀ ਦੇਰ ਤੱਕ ਕੋਈ ਫੈਸਲਾ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਕੋਈ ਲਿਫਟਿੰਗ ਜਾਂ ਝੋਨੇ ਦੀ ਤੁਲਾਈ ਸ਼ੁਰੂ ਨਹੀਂ ਹੋਵੇਗੀ। ਸਿਰਫ ਕੁਝ ਝੋਨੇ ਦੀਆਂ ਢੇਰੀਆਂ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀਆਂ ਗਈਆਂ ਹਨ। ਲੇਬਰ ਵਲੋਂ ਥੋੜੀ ਬਹੁਤ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ