ਸਠਿਆਲਾ ਕਾਲਜ ਵਿਖੇ ਕਾਗਜ਼ ਦਾਖਲ ਕਰਵਾੳੇੁਣ ਸਮੇਂ ਉਮੀਦਵਾਰ ਹੋ ਰਹੇ ਬੇਹੋਸ਼
ਸਠਿਆਲਾ / ਬਾਬਾ ਬਕਾਲਾ, (ਅੰਮ੍ਰਿਤਸਰ), 4 ਅਕਤੂਬਰ (ਜਗੀਰ ਸਿੰਘ ਸਫ਼ਰੀ, ਸ਼ੇਲਿੰਦਰਜੀਤ ਸਿੰਘ)- ਹਲਕਾ ਬਾਬਾ ਬਕਾਲਾ ਦੇ ਪਿੰਡਾਂ ਦੇ ਸਰਪੰਚ ਤੇ ਪੰਚ ਉਮੀਦਵਾਰ ਕਾਗਜ਼ ਭਰਨ ਸਮੇਂ ਖੱਜਲ-ਖੁਆਰ ਹੋ ਰਹੇ ਹਨ। ਇਸ ਸਮੇਂ ਸਾਬਕਾ ਵਿਧਾਇਕ ਸੰਤੌਖ ਸਿੰਘ ਭਲਾਈਪੁਰ ਨੇ ਸਰਕਾਰ ਦੇ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਉੁਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਲੋਕਾਂ ਦੀ ਬਹੁਤ ਭੀੜ ਹੋਣ ਕਰਕੇ ਉਮੀਦਵਾਰ ਕਾਗਜ਼ ਭਰਨ ਸਮੇਂ ਬੇਹੋਸ਼ ਹੋ ਰਹੇ ਹਨ।