ਪਿੰਡ ਸ਼ਹੀਦ ਉਦੇ ਭਾਨ ਸਿੰਘ ਨਗਰ ’ਚ ਸਰਪੰਚ ਲਈ ਬਣੀ ਗੋਬਿੰਦ ਸਿੰਘ ਲੌਂਗੋਵਾਲ ’ਤੇ ਸਰਬਸੰਮਤੀ
ਲੌਂਗੋਵਾਲ, (ਸੰਗਰੂਰ), 4 ਅਕਤੂਬਰ (ਸ. ਸ. ਖੰਨਾ,ਵਿਨੋਦ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ਹੀਦ ਉਦੇ ਭਾਨ ਸਿੰਘ ਨਗਰ ਨਿਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਮੁੱਚੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਹੈ। ਪਿੰਡ ਵਾਸੀਆਂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਤੋਂ ਇਲਾਵਾ ਨਛੱਤਰ ਸਿੰਘ, ਦਰਸ਼ਨ ਦਾਸ, ਕਿਰਨਜੀਤ ਕੌਰ,ਜਸਵੀਰ ਸਿੰਘ,ਬਲਵਿੰਦਰ ਕੌਰ ਨੂੰ ਪੰਚਾਇਤ ਮੈਂਬਰ ਚੁਣ ਲਿਆ ਗਿਆ ਹੈ। ਲੌਂਗੋਵਾਲ ਇਲਾਕੇ ਦੇ ਕਾਂਗਰਸੀ ਨੌਜਾਵਨ ਆਗੂ ਹਰਦੇਵ ਸਿੰਘ ਭੱਠਲ ਸੂਬਾ ਸਕੱਤਰ ਕਿਸਾਨ ਕਾਂਗਰਸ ,ਜਗਜੀਤ ਸਿੰਘ ਕਾਲਾ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਪਿੰਡ ਵਾਸੀਆਂ ਨੇ ਏਕੇ ਦਾ ਸਬੂਤ ਦਿੱਤਾ ਹੈ।