ਪ੍ਰਧਾਨ ਮੰਤਰੀ ਮੋਦੀ ਕੱਲ੍ਹ ਮੁੰਬਈ ਮੈਟਰੋ ਲਾਈਨ 3 ਦਾ ਉਦਘਾਟਨ ਕਰਨਗੇ
ਮੁੰਬਈ (ਮਹਾਰਾਸ਼ਟਰ), 4 ਅਕਤੂਬਰ (ਏਐਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੋਲਾਬਾ-ਬਾਂਦਰਾ-ਸੀਪਜ਼ ਮੁੰਬਈ ਮੈਟਰੋ ਲਾਈਨ 3, ਮੁੰਬਈ ਦੀ ਪਹਿਲੀ ਪੂਰੀ ਤਰ੍ਹਾਂ ਜ਼ਮੀਨਦੋਜ਼ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ। ਮੁੰਬਈ ਵਿਚ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਭੂਮੀਪੂਜਨ ਵੀ ਪ੍ਰਧਾਨ ਮੰਤਰੀ ਵਲੋਂ ਕੀਤਾ ਜਾਵੇਗਾ। ਆਰੇ ਅਤੇ ਬਾਂਦਰਾ ਕੁਰਲਾ ਕੰਪਲੈਕਸ ਵਿਚਕਾਰ 12.69-ਕਿਲੋਮੀਟਰ ਦੀ ਮੁੰਬਈ ਮੈਟਰੋ ਲਾਈਨ 3 ਨੂੰ ਖੋਲ੍ਹਿਆ ਜਾਵੇਗਾ।