ਮੰਤਰੀ ਬਣਨਾ ਮੇਰੇ ਹੱਥ ਵਿਚ ਨਹੀਂ, ਮੈਂ ਪਾਰਟੀ ਦੀ ਹਾਂ ਇਕ ਵਰਕਰ- ਵਿਨੇਸ਼ ਫੋਗਾਟ
ਚਰਖੀ ਦਾਦਰੀ, (ਹਰਿਆਣਾ), 5 ਅਕਤੂਬਰ- ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਵਿਧਾਨ ਸਭਾ ਚੋਣ ਦੌਰਾਨ ਵੋਟ ਪਾਉਣ ਲਈ ਚਰਖੀ ਦਾਦਰੀ ਦੇ ਇਕ ਪੋਲਿੰਗ ਸਟੇਸ਼ਨ ’ਤੇ ਪਹੁੰਚੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਲਈ ਇਹ ਬਹੁਤ ਵੱਡਾ ਤਿਉਹਾਰ ਹੈ ਅਤੇ ਰਾਜ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਹੈ। ਮੈਂ ਸੂਬੇ ਦੇ ਲੋਕਾਂ ਨੂੰ ਅਪੀਲ ਕਰ ਰਹੀ ਹਾਂ ਕਿ ਉਹ ਬਾਹਰ ਆ ਕੇ ਆਪਣੀ ਵੋਟ ਪਾਉਣ। ਉਨ੍ਹਾਂ ਅੱਗੇ ਕਿਹਾ ਕਿ 10 ਸਾਲ ਪਹਿਲਾਂ ਜਦੋਂ ਭੁਪਿੰਦਰ ਹੁੱਡਾ ਜੀ ਮੁੱਖ ਮੰਤਰੀ ਸਨ ਤਾਂ ਸੂਬੇ ਵਿਚ ਖ਼ੇਡਾਂ ਦਾ ਪੱਧਰ ਬਹੁਤ ਵਧੀਆ ਸੀ। ਮੰਤਰੀ ਬਣਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੰਤਰੀ ਬਣਨਾ ਮੇਰੇ ਹੱਥ ਵਿਚ ਨਹੀਂ ਹੈ, ਇਹ ਹਾਈ ਕਮਾਂਡ ਦੇ ਹੱਥ ਵਿਚ ਹੈ। ਮੈਂ ਪਾਰਟੀ ਦੀ ਇਕ ਵਰਕਰ ਹਾਂ ਅਤੇ ਵਰਕਰ ਵਾਂਗ ਹੀ ਕੰਮ ਕਰਦੀ ਰਹਾਂਗੀ।