ਅੱਜ ਦੀ ਲੜਾਈ ਬਦਲ ਦੇਵੇਗੀ ਹਰਿਆਣਾ ਦਾ ਭਵਿੱਖ- ਕੁਮਾਰੀ ਸ਼ੈਲਜਾ
ਹਿਸਾਰ, (ਹਰਿਆਣਾ), 5 ਅਕਤੂਬਰ- ਕਾਂਗਰਸ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਿਸਾਰ ਵਿਖੇ ਆਪਣੀ ਵੋਟ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਹਾਈ ਕਮਾਂਡ ਫ਼ੈਸਲੇ ਲੈਂਦੀ ਹੈ। ਅੱਜ ਦੀ ਲੜਾਈ ਹਰਿਆਣਾ ਦਾ ਭਵਿੱਖ ਬਦਲ ਦੇਵੇਗੀ। ਹਾਲਾਂਕਿ ਇਹ ਇਕ ਪਾਸੜ ਮੁਕਾਬਲਾ ਹੈ, ਭਾਜਪਾ ਮੇਰਾ ਸਵਾਗਤ ਕਰਨ ਲਈ ਤਿਆਰ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਬਹੁਤ ਕਮਜ਼ੋਰ ਹੈ। ਉਹ ਆਪਣੇ ਨਾਲ ਮਜ਼ਬੂਤ ਨੇਤਾਵਾਂ ਨੂੰ ਲਿਆਉਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ 90 ਸੀਟਾਂ ’ਤੇ ਜਿੱਤ ਦਰਜ ਕਰਾਂਗੇ।
;
;
;
;
;
;
;
;