ਘੋੜੇ ’ਤੇ ਸਵਾਰ ਹੋ ਕੇ ਵੋਟ ਪਾਉਣ ਪੁੱਜੇ ਭਾਜਪਾ ਸੰਸਦ ਮੈਂਬਰ ਨਵੀਨ ਜਿੰਦਲ
ਕੁਰੂਕਸ਼ੇਤਰ, 5 ਅਕਤੂਬਰ- ਭਾਜਪਾ ਸੰਸਦ ਮੈਂਬਰ ਨਵੀਨ ਜਿੰਦਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਪਾਉਣ ਲਈ ਘੋੜੇ ’ਤੇ ਸਵਾਰ ਹੋ ਕੇ ਕੁਰੂਕਸ਼ੇਤਰ ਦੇ ਪੋਲਿੰਗ ਸਟੇਸ਼ਨ ਪਹੁੰਚੇ। ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਉਹ ਅੱਜ ਆਪਣੀ ਵੋਟ ਪਾ ਰਹੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਹਰਿਆਣਾ ਦੇ ਬਹਾਦਰ ਅਤੇ ਜਾਗਰੂਕ ਲੋਕ ਭਾਜਪਾ ਨੂੰ ਆਪਣਾ ਆਸ਼ੀਰਵਾਦ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਇਥੇ ਘੋੜੇ ’ਤੇ ਆਇਆ ਹਾਂ ਕਿਉਂਕਿ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਮੇਰੀ ਮਾਂ ਸਾਵਿਤਰੀ ਜਿੰਦਲ, ਹਿਸਾਰ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ, ਇਸ ਲਈ ਹਿਸਾਰ ਦੇ ਲੋਕ ਫੈਸਲਾ ਕਰਨਗੇ ਕਿ ਉਹ ਕਿਸ ਨੂੰ ਨੁਮਾਇੰਦੇ ਵਜੋਂ ਚਾਹੁੰਦੇ ਹਨ। ਹਰਿਆਣਾ ਭਾਜਪਾ ਨੂੰ ਆਸ਼ੀਰਵਾਦ ਦੇਵੇਗਾ ਅਤੇ ਨਾਇਬ ਸਿੰਘ ਸੈਣੀ ਦੁਬਾਰਾ ਮੁੱਖ ਮੰਤਰੀ ਬਣਨਗੇ। ਅਨਿਲ ਵਿਜ ਬਾਰੇ ਉਨ੍ਹਾਂ ਕਿਹਾ ਕਿ ਉਹ ਵੀ ਸਾਡੀ ਪਾਰਟੀ ਦੇ ਬਹੁਤ ਵੱਡੇ ਨੇਤਾ ਹਨ ਅਤੇ ਸਮਾਂ ਦੱਸੇਗਾ ਕਿ ਕੌਣ ਮੁੱਖ ਮੰਤਰੀ ਬਣੇਗਾ ਪਰ ਜੇਕਰ ਕਿਸੇ ਵੱਡੇ ਨੇਤਾ ਦੇ ਮਨ ਵਿਚ ਕੁਝ ਹੈ ਤਾਂ ਉਸ ਨੂੰ ਕਹਿਣ ਦਾ ਅਧਿਕਾਰ ਹੈ।