ਹਰਿਆਣਾ ਚੋਣਾਂ: ਇਸ ਵਾਰ 75 ਫ਼ੀਸਦੀ ਤੋਂ ਵੱਧ ਵੋਟਿੰਗ ਦਾ ਹੈ ਅੰਕੜਾ- ਅਧਿਕਾਰੀ
ਚੰਡੀਗੜ੍ਹ, 5 ਅਕਤੂਬਰ- ਹਰਿਆਣਾ ਚੋਣ ਕਮਿਸ਼ਨ ਦੇ ਨੋਡਲ ਅਧਿਕਾਰੀ ਮਨੀਸ਼ ਕੁਮਾਰ ਲੋਹਾਨ ਨੇ ਕਿਹਾ ਕਿ ਸਾਰੇ ਬੂਥਾਂ ’ਤੇ ਵੋਟਾਂ ਸਮੇਂ ਸਿਰ ਸ਼ੁਰੂ ਹੋ ਗਈਆਂ ਸਨ। ਹੁਣ ਤੱਕ 25% ਵੋਟਰਾਂ ਨੇ ਮਤਦਾਨ ਕੀਤਾ ਹੈ, ਜੋ ਕਿ ਇਕ ਉਤਸ਼ਾਹਜਨਕ ਅੰਕੜਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੋਟਰਾਂ ਦੀ 68 ਫ਼ੀਸਦੀ ਤੋਂ ਜ਼ਿਆਦਾ ਸੀ ਅਤੇ ਇਸ ਵਾਰ ਅਸੀਂ 75% ਦੇ ਅੰਕੜੇ ਨੂੰ ਪਾਰ ਕਰਨ ਦੀ ਉਮੀਦ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪੋਲ ਪ੍ਰਤੀਸ਼ਤਤਾ ਨੂੰ ਉੱਪਰ ਜਾਂ ਹੇਠਾਂ ਲਿਜਾਣ ਵਿਚ ਮੌਸਮ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ।