ਹਰਿਆਣਾ ਵਿਧਾਨ ਸਭਾ ਚੋਣਾਂ: ਦੁਪਹਿਰ 1 ਵਜੇ ਤੱਕ ਹੋਈ 36.69 ਫ਼ੀਸਦੀ ਵੋਟਿੰਗ
ਨਵੀਂ ਦਿੱਲੀ, 5 ਅਕਤੂਬਰ- ਭਾਰਤੀ ਚੋਣ ਕਮਿਸ਼ਨ ਅਨੁਸਾਰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਦੁਪਹਿਰ 1 ਵਜੇ ਤੱਕ 36.69% ਮਤਦਾਨ ਦਰਜ ਕੀਤਾ ਗਿਆ ਹੈ। ਇਸ ਵਿਚ ਮੇਵਾਤ ਵਿਚ ਸਭ ਤੋਂ ਵੱਧ 42.64%, ਯਮੁਨਾਨਗਰ ਵਿਚ 42.08% ਅਤੇ ਜੀਂਦ ਵਿਚ 41.93% ਮਤਦਾਨ ਦਰਜ ਕੀਤਾ ਗਿਆ। ਪੰਚਕੂਲਾ ਵਿਚ ਸਭ ਤੋਂ ਘੱਟ 25.89% ਮਤਦਾਨ ਦਰਜ ਕੀਤਾ ਗਿਆ ਹੈ।