ਸਰਹੱਦੀ ਖੇਤਰ 'ਚ ਬੇਮੌਸਮੀ ਬਾਰਿਸ਼ ਨਾਲ ਗੜ੍ਹੇਮਾਰੀ ਪੈਣ 'ਤੇ ਕਿਸਾਨਾਂ ਦੇ ਸਾਹ ਸੂਤੇ
ਖੇਮਕਰਨ, (ਤਰਨਤਾਰਨ) 5 ਅਕਤੂਬਰ (ਰਾਕੇਸ਼ ਬਿੱਲਾ)-ਸਰਹੱਦੀ ਖੇਤਰ ਵਿਚ ਅੱਜ ਦੁਪਹਿਰ ਨੂੰ ਅਚਾਨਕ ਬੇਮੌਸਮੀ ਤੇਜ਼ ਬਾਰਿਸ਼ ਨਾਲ ਹੋਈ ਹਲਕੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਝੋਨੇ ਦੇ ਨਾਲ ਬਾਸਮਤੀ ਦੀ ਫਸਲ ਪੱਕਣ ਕੰਢੇ ਹੈ। ਕਿਸਾਨ ਮੰਡੀਆਂ ਵਿਚ ਆੜ੍ਹਤੀਆਂ ਦੀ ਹੜਤਾਲ ਦੇ ਚੱਲਦਿਆਂ ਪਹਿਲਾਂ ਹੀ ਕਾਫੀ ਪ੍ਰੇਸ਼ਾਨੀ ਵਿਚ ਹਨ ਤੇ ਉਪਰੋਂ ਅਚਾਨਕ ਅੱਜ ਬਾਰਿਸ਼ ਸ਼ੁਰੂ ਹੋਣ ਕਰਕੇ ਕਿਸਾਨਾਂ ਨੂੰ ਦੋਹਰੀ ਚਿੰਤਾ ਸਤਾਉਣ ਲੱਗ ਪਈ ਹੈ। ਜੇਕਰ ਬੇਮੌਮਸੀ ਬਾਰਿਸ਼ ਜਲਦੀ ਬੰਦ ਨਾ ਹੋਈ ਤਾਂ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੈ।