ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਤੇ ਭ੍ਰਿਸ਼ਟ ਪਾਰਟੀ - ਪੀ.ਐਮ. ਨਰਿੰਦਰ ਮੋਦੀ
ਠਾਣੇ (ਮਹਾਰਾਸ਼ਟਰ), 5 ਅਕਤੂਬਰ-ਇਕ ਜਨ ਸਭਾ ਵਿਚ ਪੀ.ਐਮ. ਮੋਦੀ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਅਤੇ ਭ੍ਰਿਸ਼ਟ ਪਾਰਟੀ ਹੈ। ਪਿਛਲੇ ਹਫ਼ਤੇ ਕਾਂਗਰਸ ਦੇ ਇਕ ਮੁੱਖ ਮੰਤਰੀ ਦਾ ਨਾਮ ਜ਼ਮੀਨੀ ਘੁਟਾਲੇ ਵਿਚ ਆਇਆ ਸੀ। ਉਨ੍ਹਾਂ ਦਾ ਇਕ ਮੰਤਰੀ ਔਰਤਾਂ ਨਾਲ ਬਦਸਲੂਕੀ ਕਰਦਾ ਹੈ, ਉਨ੍ਹਾਂ ਦਾ ਅਪਮਾਨ ਕਰਦਾ ਹੈ। ਹਰਿਆਣਾ 'ਚ ਨਸ਼ੀਲੇ ਪਦਾਰਥਾਂ ਸਮੇਤ ਕਾਂਗਰਸੀ ਨੇਤਾ ਫੜ੍ਹੇ ਗਏ। ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਨੇ ਉਥੇ ਨਵਾਂ ਟੈਕਸ ਲਿਆ ਦਿੱਤਾ। ਇਕ ਪਾਸੇ ਅਸੀਂ ਪਖਾਨੇ ਬਣਾਉਣ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਉਹ ਟਾਇਲਟ 'ਤੇ ਟੈਕਸ ਲਗਾ ਰਹੇ ਹਨ।