JALANDHAR WEATHER

ਪਿੰਡ ਸੈਦਪੁਰ 'ਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਹੋਈ ਚੋਣ

ਸੁਲਤਾਨਪੁਰ ਲੋਧੀ, (ਕਪੂਰਥਲਾ) 5 ਅਕਤੂਬਰ (ਥਿੰਦ)-ਪਿੰਡ ਸੈਦਪੁਰ ਦੇ ਨਗਰ ਨਿਵਾਸੀਆਂ ਵਲੋਂ ਆਪਸੀ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਲਗਭਗ ਡੇਢ ਦਹਾਕੇ ਬਾਅਦ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕੀਤੀ ਗਈ। ਇਸ ਮੌਕੇ ਸਰਪੰਚ ਬਲਕਾਰ ਸਿੰਘ, ਮੈਂਬਰ ਰਪਿੰਦਰ ਕੌਰ ਜੋਸਨ, ਨਰਿੰਦਰ ਜੀਤ ਸਿੰਘ ਜੋਸਨ, ਕੁਲਦੀਪ ਕੌਰ ਸੰਧਾ, ਜਗਮੋਹਣ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ ਸੰਧਾ ਅਤੇ ਸੁਨੀਤਾ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ। ਇਸ ਦੌਰਾਨ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਸਮੂਹ ਪਿੰਡ ਵਾਸੀਆਂ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ