JALANDHAR WEATHER

ਗੁਰੂਹਰਸਹਾਏ ਦੇ ਕਲੱਸਟਰਾਂ 'ਚ ਨਹੀਂ ਲੱਗੀਆਂ ਅਜੇ ਤੱਕ ਪੜਤਾਲ ਤੋਂ ਬਾਅਦ ਫਾਈਨਲ ਲਿਸਟਾਂ

ਗੁਰੂਹਰਸਹਾਏ (ਫਿਰੋੇਜ਼ਪੁਰ), 5 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਚੀ-ਸਰਪੰਚੀ ਦੇ ਉਮੀਦਵਾਰਾਂ ਦੀਆਂ ਚੋਣਾਂ ਜੋ ਕਿ 15 ਅਕਤੂਬਰ ਨੂੰ ਹੋ ਰਹੀਆਂ ਹਨ, ਉਨ੍ਹਾਂ ਲਈ ਦਾਖਲ ਕੀਤੀਆਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਹੁਣ ਫਾਈਨਲ ਲਿਸਟਾਂ ਉਤੇ ਲੱਗੀਆਂ ਹੋਈਆਂ ਹਨ ਪਰ ਗੁਰੂਹਰਸਹਾਏ ਦੇ ਤਿੰਨ ਕਲੱਸਟਰਾਂ ਵਿਚੋਂ ਅਜੇ ਤੱਕ ਕਿਸੇ ਵੀ ਕਲੱਸਟਰ ਨੇ ਪੜਤਾਲ ਤੋਂ ਬਾਅਦ ਲਿਸਟਾਂ ਜਾਰੀ ਨਹੀਂ ਕੀਤੀਆਂ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪਿੰਡ ਪਿੰਡੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਕਲੱਸਟਰ ਵਿਚ ਵੀ ਲਿਸਟਾਂ ਨਾ ਲੱਗਣ ਕਾਰਨ ਉਥੇ ਮੌਜੂਦ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਵਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਫਾਈਨਲ ਲਿਸਟਾਂ ਬਾਹਰ ਜਨਤਕ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਨੂੰ ਹੇਰਾਫੇਰੀ ਦਾ ਖਦਸ਼ਾ ਸਤਾ ਰਿਹਾ ਹੈ। ਲੋਕ ਕਲੱਸਟਰਾਂ ਅੱਗੇ ਖੜ੍ਹ ਕੇ ਬੜੀ ਬੇਸਬਰੀ ਨਾਲ ਲਿਸਟਾਂ ਦੀ ਉਡੀਕ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ