ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਜਲਦ ਕਰਨਗੇ ਭਾਰਤ ਦਾ ਦੌਰਾ
ਮਾਲੇ, 10 ਸਤੰਬਰ -ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਬਹੁਤ ਜਲਦ ਭਾਰਤ ਦੀ ਸਰਕਾਰੀ ਯਾਤਰਾ ’ਤੇ ਆਉਣਗੇ। ਇਹ ਜਾਣਕਾਰੀ ਉਨ੍ਹਾਂ ਦੇ ਬੁਲਾਰੇ ਨੇ ਸਾਂਝੀ ਕੀਤੀ। ਰਾਸ਼ਟਰਪਤੀ ਦਫ਼ਤਰ ਦੀ ਮੁੱਖ ਬੁਲਾਰੇ ਹਿਨਾ ਵਲੀਦ ਨੇ ਮੁਈਜ਼ੂ ਦੇ ਦੌਰੇ ਦਾ ਐਲਾਨ ਉਸ ਦਿਨ ਕੀਤਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਜਨਵਰੀ ਵਿਚ ਮੁਅੱਤਲ ਕੀਤੇ ਗਏ ਦੋ ਜੂਨੀਅਰ ਮੰਤਰੀਆਂ ਨੇ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਯਾਤਰਾ ਦੀ ਸਹੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ, ਦੋਵੇਂ ਧਿਰਾਂ ਇਕ ਤਾਰੀਖ ’ਤੇ ਚਰਚਾ ਕਰ ਰਹੀਆਂ ਹਨ, ਜੋ ਦੋਵਾਂ ਦੇਸ਼ਾਂ ਦੇ ਨੇਤਾਵਾਂ ਲਈ ਸੁਵਿਧਾਜਨਕ ਹੋਵੇ। ਮੁਈਜ਼ੂ 9 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਆਏ ਸਨ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਗਸਤ ਵਿਚ ਮਾਲਦੀਵ ਦਾ ਦੌਰਾ ਕੀਤਾ ਸੀ।