ਪਾਕਿ ਗੋਲੀਬਾਰੀ 'ਚ ਬੀ.ਐਸ.ਐਫ. ਦਾ ਇਕ ਜਵਾਨ ਜ਼ਖ਼ਮੀ
ਸ੍ਰੀਨਗਰ, 11 ਸਤੰਬਰ - ਪੀ.ਆਰ.ਓ. ਬੀ.ਐਸ.ਐਫ. ਜੰਮੂ ਨੇ ਦੱਸਿਆ ਕਿ 11 ਸਤੰਬਰ ਨੂੰ ਤੜਕੇ 02:35 ਵਜੇ ਸਰਹੱਦ ਪਾਰ ਤੋਂ ਅਖਨੂਰ ਖੇਤਰ ਵਿਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਦਾ ਬੀ.ਐਸ.ਐਫ. ਨੇ ਮੂੰਹਤੋੜ ਜਵਾਬ ਦਿੱਤਾ। ਪਾਕਿ ਗੋਲੀਬਾਰੀ 'ਚ ਬੀ.ਐਸ.ਐਫ. ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਜਵਾਨ ਹਾਈ ਅਲਰਟ 'ਤੇ ਹਨ।