ਕਾਂਗਰਸੀ ਉਮੀਦਵਾਰ ਅਕਰਮ ਖ਼ਾਨ ਨੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ
ਯਮੁਨਾਨਗਰ (ਕੁਲਦੀਪ ਸੈਣੀ), 15 ਸਤੰਬਰ - ਯਮੁਨਾਨਗਰ ਦੀ ਜਗਾਧਰੀ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਕਰਮ ਖ਼ਾਨ ਨੇ ਅੱਜ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਨੇ ਜਗਾਧਰੀ ਦੇ ਨਗਰ ਖੇੜਾ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਅਕਰਮ ਖ਼ਾਨ ਵੀ ਦਫ਼ਤਰ ਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਅਕਰਮ ਖ਼ਾਨ ਦਾ ਕਹਿਣਾ ਹੈ ਕਿ ਉਹ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਦੇ ਹਨ ਅਤੇ ਅਜਿਹਾ ਉਹ ਹਰ ਰੋਜ਼ ਕਰਦੇ ਹਨ।