ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ - ਭਾਰਤ ਚ ਆਇਰਲੈਂਡ ਦੇ ਰਾਜਦੂਤ ਕੇਵਿਨ ਕੈਲੀ
ਨਵੀਂ ਦਿੱਲੀ., 20 ਸਤੰਬਰ - ਭਾਰਤ ਵਿਚ ਆਇਰਲੈਂਡ ਦੇ ਰਾਜਦੂਤ, ਕੇਵਿਨ ਕੈਲੀ ਨੇ ਅਰਥਵਿਵਸਥਾ ਦੇ ਮਾਮਲੇ ਵਿਚ ਗਲੋਬਲ ਪਲੇਟਫਾਰਮ 'ਤੇ ਨਵੀਂ ਦਿੱਲੀ ਦੇ ਵਧਦੇ ਕੱਦ ਨੂੰ ਉਜਾਗਰ ਕੀਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਰਾਜਨੀਤਕ, ਆਰਥਿਕ ਅਤੇ ਵਪਾਰਕ ਸਬੰਧਾਂ ਦੀ ਮੰਗ ਕੀਤੀ। "ਭਾਰਤ ਇਕ ਵਿਸ਼ਾਲ, ਵਿਸ਼ਾਲ ਅਰਥਵਿਵਸਥਾ ਹੈ ਜੋ ਉਭਰ ਰਹੀ ਹੈ। ਇਹ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੀ ਹੈ। ਹਾਲਾਂਕਿ, ਜਦੋਂ ਅਸੀਂ 1973 ਵਿਚ ਯੂਰਪੀਅਨ ਯੂਨੀਅਨ ਵਿਚ ਸ਼ਾਮਿਲ ਹੋਏ ਤਾਂ ਅਸੀਂ ਯੂਰਪ ਦੇ ਸਭ ਤੋਂ ਗਰੀਬ ਦੇਸ਼ ਤੋਂ ਸਭ ਤੋਂ ਅਮੀਰ ਬਣ ਗਏ ਹਾਂ।