ਮਹਿਲਾ ਟੀ-20 ਵਿਸ਼ਵ ਕੱਪ ਚ ਭਾਰਤ-ਪਾਕਿਸਤਾਨ ਅੱਜ ਹੋਣਗੇ ਆਹਮੋ ਸਾਹਮਣੇ
ਦੁਬਈ, 6 ਅਕਤੂਬਰ - ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਨਿਊਜ਼ੀਲੈਂਡ ਤੋਂ ਪਹਿਲਾ ਮੈਚ ਹਾਰ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਵਿਸ਼ਵ ਕੱਪ ਚ ਆਪਣਾ ਅਭਿਆਨ ਪਟੜੀ 'ਤੇ ਲਿਆਉਣ 'ਤੇ ਹੋਣਗੀਆਂ।ਦੁਬਈ ਕੌਮਾਂਤਰੀ ਸਟੇਡੀਅਮ ਚ ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।