ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ ਦੀ ਮੌਤ
ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ) - ਅੱਜ ਤੜਕਸਾਰ ਮਾਹਿਲਪੁਰ ਵਿਖੇ ਚੱਲ ਰਹੀ ਪ੍ਰਾਈਵੇਟ ਬੈਂਕ ਤੋਂ ਰਾਤ ਦੀ ਸਕਿਉਰਿਟੀ ਗਾਰਡ ਦੀ ਡਿਊਟੀ ਕਰਕੇ ਵਾਪਸ ਆ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਮੌਕੇ 'ਤੇ ਪੁਹੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।