ਦਿੱਲੀ : ਸ੍ਰੀ ਰਾਮ ਲੀਲਾ ਸਮਾਜ ਵਲੋਂ ਭਾਰਤ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਖੜਾ ਕਰਨ ਦਾ ਦਾਅਵਾ
ਨਵੀਂ ਦਿੱਲੀ, 6 ਅਕਤੂਬਰ - ਜਿਵੇਂ ਕਿ ਦਿੱਲੀ ਦੁਸਹਿਰਾ ਮਨਾਉਣ ਦੀ ਤਿਆਰੀ ਕਰ ਰਹੀ ਹੈ, ਸ੍ਰੀ ਰਾਮ ਲੀਲਾ ਸਮਾਜ ਨੇ ਇਥੇ ਦਵਾਰਕਾ ਦੇ ਸੈਕਟਰ 10 ਵਿਚ ਇਕ ਪ੍ਰਭਾਵਸ਼ਾਲੀ 211 ਫੁੱਟ ਉੱਚਾ ਭਾਰਤ ਵਿਚ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਖੜਾ ਕਰਨ ਦਾ ਦਾਅਵਾ ਕੀਤਾ ਹੈ। ਸ੍ਰੀ ਰਾਮ ਲੀਲਾ ਸੁਸਾਇਟੀ ਅਨੁਸਾਰ ਇਸ ਢਾਂਚੇ ਨੂੰ ਤਿਆਰ ਕਰਨ ਅਤੇ ਸਥਾਪਿਤ ਕਰਨ ਵਿੱਚ 4 ਮਹੀਨੇ ਦਾ ਸਮਾਂ ਲੱਗਾ। ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਹੈ।