ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਦਾ ਕੀਤਾ ਭਾਰੀ ਨੁਕਸਾਨ
ਮੱਖੂ, 6 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਬੀਤੀ ਰਾਤ ਬੇਮੌਸਮੀ ਮੀਂਹ ਅਤੇ ਤੇਜ਼ ਚੱਲੀ ਹਨ੍ਹੇਰੀ ਨੇ ਕਿਸਾਨਾਂ ਦੀ ਪੱਕੀ ਅਤੇ ਬਾਸਮਤੀ ਦੀ ਫ਼ਸਲ ਧਰਤੀ ਉਤੇ ਲੰਮੀ ਪਾ ਦਿੱਤੀ। ਇਸ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪੈਣ ਦਾ ਖਦਸ਼ਾ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚ ਗੁਜ਼ਰ ਰਿਹਾ ਹੈ ਅਤੇ ਸਰਕਾਰਾਂ ਕਿਸਾਨ ਦੀ ਬਾਂਹ ਨਹੀਂ ਫੜ੍ਹ ਰਹੀਆਂ।