ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਮੋਬਾਈਲ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ
ਕਪੂਰਥਲਾ, 7 ਅਕਤੂਬਰ (ਅਮਰਜੀਤ ਸਿੰਘ ਸਡਾਨਾ) - ਅੱਜ ਸਵੇਰ ਦੇ ਸਮੇਂ ਕਰੀਬ 10 ਵਜੇ ਬੱਸ ਅੱਡੇ ਤੋਂ ਥੋੜੀ ਦੂਰੀ 'ਤੇ ਸਥਿਤ ਮੋਬਾਈਲ ਦੀ ਇਕ ਬਹੁਤ ਮਸ਼ਹੂਰ ਦੁਕਾਨ 'ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਦੁਕਾਨ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਪਰ ਗਨੀਮਤ ਇਹ ਰਹੀ ਕਿ ਦੁਕਾਨ ਦੇ ਅੰਦਰ ਮੌਜੂਦ ਸੱਤ ਤੋਂ ਅੱਠ ਕਰਮਚਾਰੀਆਂ ਵਿਚੋਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਕ ਕਰਮਚਾਰੀ ਨੂੰ ਚਿੱਠੀ ਵੀ ਫੜਾਈ ਹੈ। ਹੁਣ ਉਸ ਚਿੱਠੀ ਦਾ ਭੇਦ ਪੁਲਿਸ ਵਲੋਂ ਖੋਲਿਆ ਜਾਵੇਗਾ।