ਬੱਸ ਦੇ ਰੁੱਖ ਨਾਲ ਟਕਰਾਉਣ ਕਾਰਨ 22 ਸਵਾਰੀਆਂ ਜ਼ਖ਼ਮੀ
ਪੁਣੇ (ਮਹਾਰਾਸ਼ਟਰ), 23 ਜੂਨ - ਯਵਤ ਪਿੰਡ ਦੇ ਸਹਿਜਪੁਰ ਫਾਟਾ ਨੇੜੇ ਰਾਜ ਟਰਾਂਸਪੋਰਟ ਦੀ ਬੱਸ ਦੇ ਰੁੱਖ ਨਾਲ ਟਕਰਾ ਜਾਣ ਕਾਰਨ 20 ਤੋਂ 22 ਯਾਤਰੀ ਜ਼ਖ਼ਮੀ ਹੋ ਗਏ। 2 ਤੋਂ 3 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।