ਉੱਤਰੀ ਕੋਰੀਆ ਨੇ ਪੂਰਬ ਵੱਲ ਦਾਗੀ ਬੈਲਿਸਟਿਕ ਮਿਜ਼ਾਈਲ - ਦੱਖਣੀ ਕੋਰੀਆ
ਸਿਓਲ, 18 ਸਤੰਬਰ - ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਦੀ ਫ਼ੌਜ ਦੇ ਹਵਾਲੇ ਨਾਲ ਦੱਸਿਆ ਕਿ ਉੱਤਰੀ ਕੋਰੀਆ ਨੇ ਪੂਰਬ ਵੱਲ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ (ਜੇ.ਸੀ.ਐਸ.) ਨੇ ਕਿਹਾ ਕਿ ਇਸ ਨੇ ਲਾਂਚ ਦਾ ਪਤਾ ਲਗਾਇਆ ਹੈ, ਹਾਲਾਂਕਿ, ਇਸ ਨੇ ਹੋਰ ਵੇਰਵੇ ਨਹੀਂ ਦਿੱਤੇ ਅਤੇ ਕਿਹਾ ਕਿ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।