ਬਲਵਿੰਦਰ ਸਿੰਘ ਭੂੰਦੜ ਵਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਧਰਨਾ
ਬਰਨਾਲਾ, 20 ਸਤੰਬਰ- ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਰਨਾਲਾ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ.ਬਲਵਿੰਦਰ ਸਿੰਘ ਭੂੰਦੜ ਜੀ ਦੀ ਅਗਵਾਈ ਵਿਚ ਸੂਬੇ ਦੀ ਆਪ ਸਰਕਾਰ ਵਲੋਂ ਤੇਲ, ਬਿਜਲੀ ਅਤੇ ਬੱਸ ਕਿਰਾਏ ’ਚ ਕੀਤੇ ਵਾਧੇ ਨੂੰ ਵਾਪਸ ਲੈਣ ਸੰਬੰਧੀ ਧਰਨਾ ਦਿੱਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਵਲੋਂ ਸਰਕਾਰ ਵਲੋਂ ਪੰਜਾਬਆਂ ’ਤੇ ਪਾਏ ਬੇਲੋੜੇ ਬੋਝ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਵਾਪਿਸ ਲੈਣ ਲਈ ਅਪੀਲ ਕੀਤੀ । ਇਸ ਮੌਕੇ ਸ.ਗੋਬਿੰਦ ਸਿੰਘ ਜੀ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਇਕਬਾਲ ਸਿੰਘ ਝੂੰਦਾ ਮੈਂਬਰ ਕੋਰ ਕਮੇਟੀ, ਸ.ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਬਾਬਾ ਟੇਕ ਸਿੰਘ ਜੀ ਧਨੌਲਾ, ਸ.ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ, ਸ.ਗੁਲਜਾਰ ਸਿੰਘ ਹਲਕਾ ਇੰਚਾਰਜ ਦਿੜ੍ਹਬਾ, ਸ.ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਸ.ਵਿਨਰਜੀਤ ਸਿੰਘ ਖੜਿਆਲ ਹਲਕਾ ਇੰਚਾਰਜ ਸੰਗਰੂਰ , ਸ੍ਰੀ ਰਜਿੰਦਰ ਦੀਪਾ ਹਲਕਾ ਇੰਚਾਰਜ, ਜ਼ਾਹਿਦਾ ਸੁਲੇਮਾਨ ਹਲਕਾ ਇੰਚਾਰਜ ਮਲੇਰਕੋਟਲਾ, ਸ.ਤਜਿੰਦਰ ਸਿੰਘ ਸੰਗਰੇੜੀ, ਅਤੇ ਸ.ਯਾਦਵਿੰਦਰ ਸਿੰਘ ਦਿਵਾਨਾ ਸਮੇਤ ਅਕਾਲੀ ਲੀਡਰਸ਼ਿਪ ਮੌਜੂਦ ਰਹੀ ।