ਫ਼ੈਕਟਰੀ ਦਾ ਗੇਟ ਡਿੱਗਣ ਕਾਰਨ 7 ਸਾਲਾਂ ਬੱਚੇ ਦੀ ਮੌਤ
ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਰਜਿੰਦਰ ਨਗਰ ਵਿਖੇ ਇਕ ਫ਼ੈਕਟਰੀ ਦਾ ਗੇਟ ਡਿੱਗਣ ਕਾਰਨ ਇਕ 7 ਸਾਲਾਂ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਵਾਸੀ ਰਜਿੰਦਰ ਨਗਰ ਨੇ ਦੱਸਿਆ ਕਿ ਉਸਦਾ 7 ਸਾਲਾਂ ਬੱਚਾ ਅਮਿਤ ਸਿੰਘ ਜੋ ਕਿ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਅਚਾਨਕ ਨੇੜੇ ਹੀ ਇਕ ਫ਼ੈਕਟਰੀ ਦਾ ਗੇਟ ਉਸ 'ਤੇ ਡਿੱਗ ਪਿਆ। ਜਿਸ ਕਾਰਨ ਉਸਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ। ਇਸ ਸੰਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।