JALANDHAR WEATHER

ਬਡਗਾਮ 'ਚ ਬੀ.ਐੱਸ.ਐੱਫ. ਜਵਾਨਾਂ ਨੂੰ ਲਿਜਾ ਰਹੀ ਬੱਸ ਖੱਡ 'ਚ ਡਿੱਗੀ, ਤਿੰਨ ਜਵਾਨ ਸ਼ਹੀਦ; ਦੋ ਦਰਜਨ ਤੋਂ ਵੱਧ ਜ਼ਖ਼ਮੀ

ਸ਼੍ਰੀਨਗਰ ,20 ਸਤੰਬਰ- ਕਸ਼ਮੀਰ ਦੇ ਬਡਗਾਮ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਜ਼ਿਲੇ ਦੇ ਵਾਟਰਹਾਲ ਇਲਾਕੇ 'ਚ ਚੋਣ ਡਿਊਟੀ 'ਚ ਲੱਗੀ ਇਕ ਬੱਸ ਖਾਈ 'ਚ ਡਿੱਗ ਗਈ, ਜਿਸ 'ਚ ਬੀ.ਐੱਸ.ਐੱਫ ਦੇ ਕਈ ਜਵਾਨ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀ.ਐ.ਸਐਫ. ਦੇ 36 ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਇਕ ਚੱਟਾਨ ਤੋਂ ਤਿਲਕ ਗਈ। ਵਾਟਰਹਾਲ ਜ਼ਿਲ੍ਹੇ ਦੇ ਨੇੜੇ ਬਰੇਲ ਪਿੰਡ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਕ ਨਾਲੇ ਵਿਚ ਡਿਗ ਗਈ। ਇਸ ਹਾਦਸੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ। ਦੋ ਦਰਜਨ ਤੋਂ ਵੱਧ ਫ਼ੌਜੀ ਜ਼ਖ਼ਮੀ ਹੋਏ ਹਨ। ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ।

ਪੀ.ਆਰ.ਓ. ਬੀ.ਐਸ.ਐਫ. ਨੇ ਹਾਦਸੇ ਵਿਚ ਬੀ.ਐਸ.ਐਫ. ਦੇ ਤਿੰਨ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਹ ਬੱਸ ਦੂਜੇ ਪੜਾਅ ਦੀਆਂ ਚੋਣਾਂ ਲਈ ਦੱਖਣੀ ਕਸ਼ਮੀਰ ਦੇ ਪੁਲਵਾਮਾ ਤੋਂ ਬਡਗਾਮ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਦੂਜੇ ਪੜਾਅ ਤਹਿਤ ਜੰਮੂ-ਕਸ਼ਮੀਰ ਦੀਆਂ 26 ਵਿਧਾਨ ਸਭਾ ਸੀਟਾਂ 'ਤੇ 25 ਸਤੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਬੱਸ ਵਿਚ ਸਵਾਰ 35 ਬੀ.ਐਸ.ਐਫ. ਜਵਾਨਾਂ ਵਿਚੋਂ ਛੇ ਗੰਭੀਰ ਜ਼ਖ਼ਮੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ