ਤਿਰੂਪਤੀ ਮੰਦਰ ਨੂੰ ਕਦੇ ਵੀ ਘਿਓ ਸਪਲਾਈ ਨਹੀਂ ਕੀਤਾ-ਅਮੂਲ
ਨਵੀਂ ਦਿੱਲੀ, 20 ਸਤੰਬਰ (ਏਜੰਸੀ) : ਆਂਧਰਾ ਦੇ ਤਿਰੁਪਤੀ ਜ਼ਿਲ੍ਹੇ ਦੇ ਤਿਰੁਮਾਲਾ ਮੰਦਰ ਵਿਚ ਦਿੱਤੇ ਜਾਣ ਵਾਲੇ ਪ੍ਰਸਾਦੇ ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਨੂੰ ਲੈ ਕੇ ਵਿਵਾਦ ਦੇ ਵਿਚਕਾਰ, ਅਮੂਲ ਨੇ ਇਕ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਨੂੰ ਕਦੇ ਵੀ ਘਿਓ ਦੀ ਸਪਲਾਈ ਨਹੀਂ ਕੀਤੀ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟਾਂ ਤੋਂ ਬਾਅਦ ਐਕਸ 'ਤੇ ਇਕ ਬਿਆਨ ਪੋਸਟ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਅਮੂਲ ਘਿਓ ਕਦੇ ਵੀ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੂੰ ਸਪਲਾਈ ਨਹੀਂ ਕੀਤਾ ਗਿਆ ਸੀ।