ਮੈਨੂੰ ਫ਼ਿਲਮ ਇੰਡਸਟਰੀ ਤੋਂ ਕੋਈ ਸਮਰਥਨ ਨਹੀਂ ਮਿਲਿਆ - ਕੰਗਨਾ ਰਣੌਤ
ਮੰਡੀ (ਹਿਮਾਚਲ ਪ੍ਰਦੇਸ਼), 20 ਸਤੰਬਰ (ਏਐਨਆਈ) : ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ', ਜੋ ਕਿ 6 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣੀ ਸੀ, ਅਜੇ ਵੀ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐਫ.ਸੀ.) ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।
ਬੰਬੇ ਹਾਈ ਕੋਰਟ ਵਲੋਂ ਸੀ.ਬੀ.ਐਫ.ਸੀ. ਨੂੰ 25 ਸਤੰਬਰ 2024 ਤੱਕ ਫ਼ਿਲਮ ਨੂੰ ਰਿਲੀਜ਼ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇਕ ਦਿਨ ਬਾਅਦ, ਕੰਗਨਾ ਕਹਿਣਾ ਹੈ ਕਿ ਮੈਨੂੰ ਪਤਾ ਹੈ ਕਿ ਮੈਂ ਇਹ ਫ਼ਿਲਮ ਕਿਵੇਂ ਬਣਾਈ ।
ਮੈਨੂੰ ਫ਼ਿਲਮ ਇੰਡਸਟਰੀ ਤੋਂ ਕੋਈ ਸਮਰਥਨ ਨਹੀਂ ਮਿਲਿਆ। ਇਹ ਬਹੁਤ ਵੱਡੇ ਬਜਟ ਦੀ ਬਣੀ ਹੈ। ਮੈਂ ਜ਼ੀ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਐਮਰਜੈਂਸੀ ਬਣਾਈ ਹੈ ਅਤੇ ਹੁਣ ਰਿਲੀਜ਼ ਦੇਰੀ ਨਾਲ ਹੋ ਰਹੀ ਹੈ । ਮੈਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਨੂੰ ਇਸ ਫ਼ਿਲਮ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।